Roof Assemblies: ਕੋਡ ਦਾ ਵੇਰਵਾ ਅਤੇ ਕਾਰਗੁਜ਼ਾਰੀ

Roof Assemblies: ਕੋਡ ਦਾ ਵੇਰਵਾ ਅਤੇ ਕਾਰਗੁਜ਼ਾਰੀ

ਇੱਕ ਇੰਨ-ਕਲਾਸ ਪੇਸ਼ਕਾਰੀ ਦੀ ਰਿਕਾਰਡਿੰਗ | taught by Richard Kadulski, Richard Kadulski Architect
$136.45
ਗੈਰ-ਮੈਂਬਰਾ ਲਈ ਮੁੱਲ
$62.95
ਮੈਂਬਰਾ ਲਈ ਮੁੱਲ

Course description

ਭਵਿੱਖ ਲਈ ਕੋਡ ਵਿੱਚ ਬਦਲਾਓ, ਜਿਹੜੇ ਕੇ ਵੱਧ ਗਰਮੀ ਵਾਲੇ ਬਿਲਡਿੰਗ ਦੇ ਢਾਂਚਿਆਂ (highly insulated building envelopes) ਦੀ ਦਿਸ਼ਾ ਵਿੱਚ ਹੋ ਰਹੇ ਹਨ, – ਬੀ.ਸੀ. ਵਲੋਂ ਪ੍ਰਸਤਾਵਿਤ 'ਸਟ੍ਰੈੱਚ-ਕੋਡਸ' ਅਤੇ ਨੈੱਟ-ਜ਼ੀਰੋ ਊਰਜਾ ਵਾਲੇ ਘਰਾਂ ਵੱਲ ਵੱਧਦੇ ਅੰਦੋਲਨ ਰਾਹੀਂ – ਦਾ ਬਿਲਡਿੰਗ ਦੇ ਨਿਰਮਾਣ ਦੇ ਵੇਰਵੇ ਅਤੇ ਕਿਰਿਆ ਉੱਤੇ ਵੱਡਾ ਅਸਰ ਪਵੇਗਾ। 

ਇਸ ਸੈਸ਼ਨ ਵਿੱਚ Roof Assemblies ਦਾ ਵੇਰਵਾ ਕਰਨ ਵੇਲੇ – ਖਾਸ ਤੌਰ ਤੇ ਜਦੋਂ ਊਰਜਾ ਦਾ ਦਰ ਵਧਾਇਆ ਜਾਂਦਾ ਹੈ – ਛੱਤ ਲਈ ਲੋੜੀਂਦੀਆਂ ਖਾਸ ਗੱਲਾਂ ਤੇ ਧਿਆਨ ਦੇਣ ਬਾਰੇ ਗੱਲ ਕੀਤੀ ਜਾਵੇਗੀ। ਇਸ ਵਿੱਚ ਸਮਾਨ ਦੀਆਂ ਚੋਣਾਂ, ਕੋਡ ਦੀਆਂ ਲੋੜਾਂ ਅਤੇ Building Science ਦੇ ਸਿਧਾਂਤਾਂ – ਜਿੰਨ੍ਹਾਂ ਬਾਰੇ ਵਿਚਾਰ ਕਰਨਾ ਜ਼ਰੂਰੀ ਹੈ – ਦਾ ਸਰਵੇਖਣ ਸ਼ਾਮਿਲ ਹੈ। ਇਸ ਵਿੱਚ Roof Assemblies ਲਈ Air Barriers (ਹਵਾ ਰੋਕਣ ਵਾਲੇ), Vapour Barriers (ਨਮੀ ਰੋਕਣ ਵਾਲੇ), ਘਰ ਨੂੰ ਗਰਮ ਰੱਖਣ ਲਈ ਸਮਾਨ ਅਤੇ ਚੋਣਾਂ ਦੀ ਚਰਚਾ ਸ਼ਾਮਿਲ ਹੋਵੇਗੀ। ਮੌਜੂਦਾ ਖੋਜ ਤੋਂ ਮਿਲੀ ਜਾਣਕਾਰੀ ਅਤੇ ਕੋਡ ਆਉਣ ਵਾਲੇ ਬਦਲਾਵਾਂ ਦਾ ਹਵਾਲਾ ਦੇ ਕੇ ਛੱਤ ਨੂੰ ਗਰਮ ਰੱਖਣ ਅਤੇ ਵੱਖਰੀਆਂ Roof Strategies ਲਈ ਵੇਰਵੇ ਦੀਆਂ ਚੋਣਾਂ, ਜਿਵੇਂ ਕੇ ਨਿਕਾਸ ਅਤੇ ਨਿਕਾਸ ਤੋਂ ਬਿਨਾ ਵਾਲੇ ਛੱਤ ਦੇ ਵੇਰਵਿਆਂ ਉੱਤੇ ਚਰਚਾ ਕੀਤੀ ਜਾਵੇਗੀ।


ਨਿਰਮਾਣ ਦੀ ਤਕਨੀਕ (ਗਰੁੱਪ ਏ) ਲਈ 1.5 ਸੀ.ਪੀ.ਡੀ. ਕਰੈਡਿਟਸ ਦੀ ਮਨਜ਼ੂਰੀ

ਧਿਆਨ ਦੇਵੋ: ਜੇਕਰ ਤੁਸੀ ਪਹਿਲਾਂ ਹੀ ਇਸ ਕੋਰਸ ਲਈ ਵਿਅਕਤੀਗਤ ਤੌਰ ਤੇ ਹਾਜ਼ਿਰ ਹੋਏ ਹੋ, ਤਾਂ ਇਸ ਦਾ ਔਨਲਾਈਨ ਦੁਹਰਾਓ ਵਾਧੂ ਸੀ.ਪੀ.ਡੀ. ਪੁਆਇੰਟਸ ਲਈ ਯੋਗ ਨਹੀਂ ਹੋਵੇਗਾ।


Read More

Instructor

Richard Kadulski, Richard Kadulski Architect
Richard Kadulski, Richard Kadulski Architect

Richard Kadulski ਵੈਨਕੂਵਰ ਦੇ ਆਰਕੀਟੈਕਟ ਹਨ ਜਿੰਨ੍ਹਾਂ ਨੂੰ ਰਿਹਾਇਸ਼ੀ ਬਨਾਵਟ ਵਿੱਚ 40 ਸਾਲ ਤੋਂ ਜ਼ਿਆਦਾ ਦੀ ਮੁਹਾਰਤ ਹਾਸਿਲ ਹੈ। ਉਹ ਕਈ ਤਕਨੀਕੀ ਉਦਯੋਗ ਸਭਾਵਾਂ ਅਤੇ ਸੰਗਠਨਾਂ ਦਾ, ਅਤੇ R-2000 Energy Efficient Home Program ਨਾਲ ਉਸ ਦੀ ਸ਼ੁਰੂਆਤ ਤੋਂ ਉਸ ਦਾ ਹਿੱਸਾ ਰਹੇ ਹਨ। ਉਹ ਕੈਨੇਡਾ ਦੀ ਰਾਸ਼ਟਰੀ ਖੋਜ ਸਭਾ ਦੀ ਘਰਾਂ ਅਤੇ ਛੋਟੀਆਂ ਬਿਲਡਿੰਗਾਂ ਲਈ ਬਣੀ ਕਮੇਟੀ (ਕੈਨੇਡਾ ਦੇ ਰਾਸ਼ਟਰੀ ਬਿਲਡਿੰਗ ਕੋਡ ਦਾ 9ਵਾਂ ਹਿੱਸਾ) (National Research Council of Canada Standing Committee on Housing and Small Buildings (Part 9 of the National Building Code of Canada)) ਦਾ ਹਿੱਸਾ ਹਨ।